ਗੋਆ ਦੇ ਨਾਈਟ ਕਲੱਬ ਵਿੱਚ ਭਿਆਨਕ ਅੱਗ, ਧਮਾਕੇ ਦੇ ਬਾਅਦ ਮਚਿਆ ਹੜਕੰਪ; 25 ਮੌਤਾਂ
ਗੋਆ ਦੇ ਨਾਈਟ ਕਲੱਬ ਵਿੱਚ ਭਿਆਨਕ ਅੱਗ, ਧਮਾਕੇ ਦੇ ਬਾਅਦ ਮਚਿਆ ਹੜਕੰਪ; 25 ਮੌਤਾਂ

Post by : Bandan Preet

Dec. 7, 2025 2:03 p.m. 115
ਗੋਆ ਦੇ ਅਰਪੋਰਾ ਇਲਾਕੇ ਵਿੱਚ ਮੌਜੂਦ ਇੱਕ ਮਸ਼ਹੂਰ ਨਾਈਟ ਕਲੱਬ ਵਿੱਚ ਸ਼ੁੱਕਰਵਾਰ ਰਾਤ ਨੂੰ ਬੜਾ ਹਾਦਸਾ ਵਾਪਰ ਗਿਆ। ਕਲੱਬ ਅੰਦਰ ਅਚਾਨਕ ਭਿਆਨਕ ਅੱਗ ਭੜਕ ਉੱਠੀ ਅਤੇ ਕੁਝ ਮਿੰਟਾਂ ਵਿੱਚ ਹੀ ਪੂਰਾ ਇਲਾਕਾ ਸ਼ੋਲੇਆਂ ਨਾਲ ਘਿਰ ਗਿਆ। ਉਸ ਸਮੇਂ ਕਲੱਬ ਵਿੱਚ ਕਈ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਕੁਝ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਸਨ।

ਮਿਲੀ ਜਾਣਕਾਰੀ ਮੁਤਾਬਕ, ਇਸ ਹਾਦਸੇ ਵਿੱਚ ਹੁਣ ਤੱਕ 25 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬਹੁਤ ਸਾਰੇ ਲੋਕਾਂ ਦੀ ਮੌਤ ਧੂੰਏਂ ਕਾਰਨ ਦਮ ਘੁੱਟਣ ਨਾਲ ਹੋਈ। ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਤੋਂ ਥੋੜ੍ਹਾ ਪਹਿਲਾਂ ਇੱਕ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਗਈ। ਆਵਾਜ਼ ਕਾਰ ਦੇ ਟਾਇਰ ਫੱਟਣ ਵਰਗੀ ਲੱਗੀ, ਪਰ ਕੁਝ ਸਕਿੰਟਾਂ ਬਾਅਦ ਕਲੱਬ ਵਿੱਚੋਂ ਉੱਚੀਆਂ ਲਪਟਾਂ ਨਜ਼ਰ ਆਉਣ ਲੱਗੀਆਂ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਿਲੰਡਰ ਬਲਾਸਟ ਕਾਰਨ ਇਹ ਭਿਆਨਕ ਅੱਗ ਲੱਗੀ, ਹਾਲਾਂਕਿ ਅਧਿਕਾਰਕ ਕਾਰਨ ਦੀ ਪੁਸ਼ਟੀ ਅਜੇ ਨਹੀਂ ਹੋਈ।

ਕਲੱਬ ਦੇ ਸਿਕਿਉਰਟੀ ਗਾਰਡ ਸੰਜੇ ਕੁਮਾਰ ਗੁਪਤਾ ਨੇ ਦੱਸਿਆ ਕਿ ਕਲੱਬ ਰਾਤ 10 ਵਜੇ ਖੁੱਲਦਾ ਹੈ ਅਤੇ ਅੱਧੀ ਰਾਤ ਤੋਂ ਬਾਅਦ ਭੀੜ ਵਧਣ ਲੱਗਦੀ ਹੈ।
ਉਹ ਕਹਿੰਦਾ ਹੈ:

“ਜੇ ਅੱਗ ਕੁਝ ਦੇਰ ਬਾਅਦ ਲੱਗਦੀ, ਜਦੋਂ ਭਾਰੀ ਗਿਣਤੀ ਵਿੱਚ ਲੋਕ ਆਉਣੇ ਸਨ, ਤਾਂ ਮੌਤਾਂ ਦਾ ਅੰਕੜਾ ਹੋਰ ਵੱਧ ਸਕਦਾ ਸੀ।”

ਇਲਾਕੇ ਦੇ ਲੋਕਾਂ ਮੁਤਾਬਕ,

ਗੋਆ ਵਿੱਚ ਰਾਤ ਨੂੰ ਆਤਿਸ਼ਬਾਜ਼ੀ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ, ਇਸ ਲਈ ਧਮਾਕਾ ਸੁਣ ਕੇ ਕਿਸੇ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਜਦੋਂ ਐਂਬੂਲੈਂਸ ਅਤੇ ਪੁਲਿਸ ਦੀਆਂ ਗੱਡੀਆਂ ਤੇਜ਼ੀ ਨਾਲ ਕਲੱਬ ਵੱਲ ਦੌੜਦੀਆਂ ਨਜ਼ਰ ਆਈਆਂ, ਤਾਂ ਲੋਕਾਂ ਨੂੰ ਹਾਦਸੇ ਦਾ ਅਹਿਸਾਸ ਹੋਇਆ।

ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਬੀਜੀਪੀ ਵਿਧਾਇਕ ਮਾਈਕਲ ਲੋਬੋ ਨੇ ਕਿਹਾ:

“ਇਹ ਗੋਆ ਵਿੱਚ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ। ਸੈਲਾਨੀ ਗੋਆ ਨੂੰ ਸੁਰੱਖਿਅਤ ਮੰਨਦੇ ਹਨ। ਸਾਰੇ ਕਲੱਬਾਂ ਦੀ ਸੁਰੱਖਿਆ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ।”

ਗੋਆ ਦੇ ਡੀਜੀਪੀ ਆਲੋਕ ਕੁਮਾਰ ਦੇ ਅਨੁਸਾਰ, ਰਾਤ 12:04 ਵਜੇ ਕਨਟਰੋਲ ਰੂਮ ਨੂੰ ਅੱਗ ਦੀ ਜਾਣਕਾਰੀ ਮਿਲੀ। ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਾਰੇ ਸ਼ਵ ਬਰਾਮਦ ਕਰ ਲਏ ਗਏ ਹਨ।

ਫੋਰੈਂਸਿਕ ਅਤੇ ਜਾਂਚ ਟੀਮਾਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ ਅੱਗ ਦਾ ਅਸਲੀ ਕਾਰਨ ਕੀ ਸੀ—ਸਿਲੰਡਰ ਬਲਾਸਟ ਜਾਂ ਕੋਈ ਤਕਨੀਕੀ ਖਰਾਬੀ।

#world news
Articles
Sponsored
Trending News