ਭਗੋੜਾ ਦੋਸ਼ੀ ਸ਼ੰਕਰ ਗ੍ਰਿਫਤਾਰ, ਪੀ.ਓ. ਸਟਾਫ ਦੀ ਵੱਡੀ ਕਾਰਵਾਈ

ਭਗੋੜਾ ਦੋਸ਼ੀ ਸ਼ੰਕਰ ਗ੍ਰਿਫਤਾਰ, ਪੀ.ਓ. ਸਟਾਫ ਦੀ ਵੱਡੀ ਕਾਰਵਾਈ

Author : Vikramjeet Singh

Dec. 24, 2025 9:25 p.m. 378

ਏ.ਐਸ.ਆਈ. ਹਰੀਸ਼ ਕੁਮਾਰ, ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਸ਼ੰਕਰ ਪੁੱਤਰ ਹਰਭਜਨ ਸਿੰਘ, ਵਾਸੀ ਨੇੜੇ ਰਵੀਦਾਸ ਮੰਦਰ, ਗਵਾਲ ਮੰਡੀ, ਰਾਮ ਤੀਰਥ ਰੋਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉਕਤ ਦੋਸ਼ੀ ਮੁਕੱਦਮਾ ਨੰਬਰ 318 ਮਿਤੀ 07.12.2022 ਅਧੀਨ ਜ਼ੁਰਮ 13-A/3/67 Gambling Act, ਥਾਣਾ ਕੈਂਟੋਨਮੈਂਟ ਅੰਮ੍ਰਿਤਸਰ ਵਿੱਚ ਲੋੜੀਂਦਾ ਸੀ। ਦੋਸ਼ੀ ਨੂੰ 299 CrPC ਅਧੀਨ ਮਿਤੀ 20.10.2025 ਨੂੰ ਮਾਣਯੋਗ ਅਦਾਲਤ ਸ਼੍ਰੀ ਅਰੁਣ ਸ਼ੋਰੀ, JMIC/ASR ਵੱਲੋਂ ਭਗੋੜਾ (PO) ਕਰਾਰ ਦਿੱਤਾ ਗਿਆ ਸੀ।

ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਕਤ ਕੇਸ ਵਿੱਚ ਉਸਨੂੰ PO ਕਰਾਰ ਦਿੱਤਾ ਗਿਆ ਹੈ।

#Law and Order Punjab #crime in punjab #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स